Saturday 29 September 2012

Dasam Granth on Idol Worship / Idolatory

ਜਰੂਰੀ ਬੇਨਤੀ : ਕਿਰਪਾ ਕਰ ਕੇ ਹੇਠ ਲਿਖੀਆਂ ਸਾਰੀਆਂ ਦਸਮ ਬਾਣੀ ਦੀਆ ਸਤਰਾ ਧਿਆਨ ਨਾਲ ਪੜ੍ਹਨ ਸਮਝਣ ਦੀ ਖੇਚਲ ਕਰਨਾ ਜੀ, ਆਪਜੀ ਆਪ ਵੀ ਇਹਨਾ ਸਤਰਾ ਨੂੰ ਚੇਤੇ ਰਖੋ ਅਤੇ ਹੋਰਨਾ ਗੁਰਮੁੱਖ ਪਿਆਰਆ ਨੂੰ ਪੜ੍ਹਾਉਣ ਸਮਝਾਉਣ ਦੀ ਸੇਵਾ ਕਰੋ ਜੀ।

ਆਮ ਦਸਮ ਗ੍ਰੰਥ ਸਾਹਿਬ ਜੀ ਬਾਣੀ ਦਾ ਵਿਰੋਧ ਕਰਨ ਵਾਲੀਆ ਪੰਥ ਵਿਰੋਧੀ ਤਾਕਤਾਂ ਨੇ ਇਹ ਨਿਰਾ ਝੂਠਾ ਪ੍ਰਚਾਰ ਕੀਤਾ ਹੈ ਅਤੇ ਕਰ ਰਹੀਆਂ ਹਨ ਕਿ  ਦਸਮ ਗ੍ਰੰਥ ਸਾਹਿਬ ਮੂਰਤੀ ਪੂਜਾ ਨੂੰ ਮੰਨਦਾ ਹੈ । ਗੁਰਮਤਿ ਦਰਸ਼ਨ (ਫਲਸਫਾ)  ਤੋ ਸੱਖਣੇ ਮਨਮੁੱਖੀ ਲੋਗ ਕੁਝ ਸਤਰਾ ਦੇ ਆਪਣੀ ਮਨਮਤਿ ਰਾਹੀ ਗਲਤ ਅਤੇ ਮਨਘੜ੍ਹਤ ਅਰਥ ਕਰ ਕੇ ਨਿਰਾ ਝੂਠ ਪ੍ਰਚਾਰ ਕਰ ਰਹੀਆਂ ਹਨ । 


ਸੰਗਤਾਂ ਦੇ ਚਰਨਾ ਵਿਚ ਬੇਨਤੀ ਹੈ ਕਿ  ਉਹ ਇਹ ਸਾਰੀਆਂ ਪੰਕਤੀਆਂ ਪੜ੍ਹ ਕੇ ਗੁਰਮਤਿ ਵਿਚਾਰਧਾਰਾ ਦਾ ਲਾਭ ਲੈਣ । ਸਿੱਖੀ ਸਰਚ ਦਸਮ ਗ੍ਰੰਥ ਸਾਹਿਬ ਦੇ ਵਿਚ ਆਏ ਹੋਰ ਵਿਸ਼ਿਆਂ ਤੇ ਦਸਮ ਗ੍ਰੰਥ ਸਾਹਿਬ ਵਿਚੋਂ ਉਹਨਾ ਸਤਰਾ ਦੇ ਗੁਰਮਤਿ ਅਨੁਸਾਰੀ ਸਹੀ ਭਾਵ ਅਤੇ ਮੂਲ ਅਧਾਰ ਆਪ  ਸੰਗਤ ਨਾਲ ਸਾਂਝਾ ਕਰ ਰਿਹਾ ਹੈ ਅਤੇ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਅੱਗੇ ਵੀ ਕਰਦਾ ਰਹੇਗਾ ।
 _____________

ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥ 
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ॥
ਕੋਉ ਬੁਤਾਨ ਕੋ ਪੂਜਤ ਹੈ ਪਸੁ ਕੋਉ ਮ੍ਰਿਤਾਨ ਕੋ ਪੂਜਨ ਧਾਇਓ ॥ 
ਕੂਰ ਕ੍ਰਿਆ ਉਰਿਝਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥

Someone worshipped stone and placed it on his head. Someone hung the phallus (lingam) from his neck. Someone visualized God in the South and someone bowed his head towards the West. Some fool worships the idols and someone goes to worship the dead. The whole world is entangled in false rituals and has not known the secret of Lord-God 10.30.
(Akaal Ustat, Dasam Granth Sahib, Guru Gobind Singh)

ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥. 

ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥. 
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥. 
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥.
O foolish beast! Thou doth not recognize Him, Whose Glory hath spread over all the three worlds.. Thou worshippest those as God, by whose touch thou shalt be driven far away from the next world.. Thou art committing such sins in th name of parmarath (the subtle truth) that by committing them the Great sins may feel shy.. O fool! Fall at the feet of Lord-God, the Lord is not within the stone-idols.99..
(Bachitar Natak, Dasam Granth Sahib, Guru Gobind Singh)



ਕਹੂੰ ਲੈ ਠੋਕ ਬਧੇ ਉਰ ਠਾਕੁਰ ਕਾਹੂੰ ਮਹੇਸ਼ ਕੌ ਏਸ ਬਖਾਨਯੋ ॥ 

ਕਾਹੂੰ ਕਹਯੋ ਹਰਿ ਮੰਦਰ ਮੈ ਹਰਿ ਕਾਹੂੰ ਮਸੀਤ ਕੈ ਬੀਚ ਪ੍ਰਮਾਨਯੋ ॥. 
ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮਨੈ ਅਵਤਾਰਨ ਮਾਨਯੋ ॥ 
ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥.
Someone has tied the stone-idol around his neck and someone has accepted Shiva as the Lord; someone considers the Lord within the temple or the mosque;. Someone calls him Ram or Krishna and someone believes in His incarnations, but my mind has forsaken all useless actions and has accepted only the One Creator.12..
(33 Swaeeyey, Dasam Granth Sahib, Guru Gobind Singh)



ਸ਼ਹਿਨਸ਼ਾਹ ਔਰੰਗਜ਼ੇਬ ਆਲਮੀਂ ॥ ਕਿ ਦਾਰਾਇ ਦੌਰ ਅਸਤੁ ਦੂਰ ਅਸਤ ਦੀਂ ॥੯੪॥

ਮਨਮ ਕੁਸ਼ਤਹਅਮ ਕੋਹਿਯਾਂ ਪੁਰਫਿਤਨ ॥ ਕਿ ਆਂ ਬੁਤ ਪਰਸਤੰਦੁ ਮਨ ਬੁਤਸ਼ਿਕਨ ॥੯੫॥.
Though you are the king of kings, O Aurangzeb ! you are far from righteousness and justice.94.. I vanquished the vicious hill chiefs, they were idol-worshippers and I am idol-breaker.95..
(Zafarnama, Dasam Granth Sahib, Guru Gobind Singh)



ਕਿਨਹੂੰ ਪ੍ਰਭੁ ਪਾਹਨ ਪਹਿਚਾਨਾ ॥ ਨ੍ਹਾਤ ਕਿਤੇ ਜਲ ਕਰਤ ਬਿਧਾਨਾ ॥ 

ਕੇਤਕ ਕਰਮ ਕਰਤ ਡਰਪਾਨਾ ॥ ਧਰਮ ਰਾਜ  ਕੋ ਧਰਮ ਪਛਾਨਾ ॥੧੧॥ 
ਜੋ ਪ੍ਰਭ ਸਾਖ ਨਮਿਤ ਠਹਿਰਾਏ ॥ ਤੇ ਹਿਆਂ ਆਇ ਪ੍ਰਭੂ ਕਹਵਾਏ ॥ 
ਤਾ ਕੀ ਬਾਤ ਬਿਸਰ ਜਾਤੀ ਭੀ ॥ ਅਪਨੀ ਅਪਨੀ ਪਰਤ ਸੋਭ ਭੀ ॥੧੨॥
Several them considered God as stone and several others bathed considering the Lordship of Water. Considering Dharmaraja as the Supreme representative of Dharma, several bore fear of him in their actions. 11. All those whom God established for the revelation of His Supremacy, they themselves were called Supreme. They forgot the Lord in their race for supremacy. 12
(Bachitar Natak, Dasam Granth Sahib, Guru Gobind Singh)



ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋ ਕਹੀਂ ॥ 

ਅਨੰਤ ਨਾਮੁ ਗਾਇ ਹੋਂ ॥ ਪਰਮ ਪੁਰਖ ਪਾਇ ਹੋਂ ॥੩੫॥
I do not worship stones, nor I have any liking for a particular guise.  I sing infinite Names (of the Lord), and meet the Supreme Purusha.35.
(Bachitar Natak, Dasam Granth Sahib, Guru Gobind Singh)



ਰਾਗੁ ਦੇਵਗੰਧਾਰੀ ਪਾਤਿਸ਼ਾਹੀ ੧੦॥ 

ਇਕ ਬਿਨ ਦੂਸਰ ਸੋ ਨ ਚਿਨਾਰ ॥ 
ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥੧॥ ਰਹਾਉ ॥ 
ਕਹਾ ਭਇਓ ਜੋ ਅਤਿ ਹਿਤ ਚਿਤ ਕਰ ਬਹੁਬਿਧਿ ਸਿਲਾ ਪੁਜਾਈ ॥ 
ਪਾਨ ਥਕੇ ਪਾਹਿਨ ਕੱਹ ਪਰਸਤ ਕਛੁ ਕਰ ਸਿੱਧ ਨ ਆਈ ॥੧॥ 
ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ ॥ 
ਤਾ ਮੈ ਕਹਾਂ ਸਿੱਧ ਹੈ ਰੇ ਜੜ ਤੋਹਿ ਕਛੂ ਬਰ ਦੈ ਹੈ ॥੨॥ 
ਜੌ ਜਿਯ ਹੋਤ ਦੇਤ ਕਛੁ ਤੁਹਿ ਕਰ ਮਨ ਬਚ ਕਰਮ ਬਿਚਾਰ ॥ 
ਕੇਵਲ ਏਕ ਸ਼ਰਣਿ ਸੁਆਮੀ ਬਿਨ ਯੌ ਨਹਿ ਕਤਹਿ ਉਧਾਰ ॥੩॥੧॥
 
RAGA DEVGANDHARI OF THE THENTH KING | Do not recognize anyone except ONE; He is always the Destroyer, the Creator and the Almighty; he the Creator is Omniscient…..Pause. Of what use is the worship of the stones with devotion and sincerity in various ways? The hand became tired of touching the stones, because no spiritual powr accrued.1. Rice, incense and lamps are offered, but the stones do not eat anything, O fool ! where is the spiritual power in them, so that they may bless you with some boon.2. Ponder in mind, speech and action; if they had any life they could have given you something, None can get salvation in any way without taking refuge in one Lord.3.1.
(Raag Devgandhari Patshahi 10, Dasam Granth Sahib, Guru Gobind Singh)



ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸੁਰ ਨਾਹੀ ॥ 

ਤਾਹੀ ਕੋ ਪੂਜ ਪ੍ਰਭੂ ਕਰਿ ਕੈ ਜਿਹ ਪੂਜਤ ਹੀ ਅਘ ਓਘ ਮਿਟਾਹੀ ॥ 
ਆਧਿ ਬਿਆਧਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁਟਿ ਜਾਹੀ ॥ 
ਤਾਹੀ ਕੋ ਧਯਾਨੁ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ ॥੨੦॥
ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟ ਗਵਾਈ ॥ 
ਸਿੱਧ ਕਹਾ ਸਿਲ ਕੇ ਪਰਸੇ ਬਲ ਬ੍ਰਿੱਧ ਘਟੀ ਨਵਨਿੱਧ ਨ ਪਾਈ ॥ 
ਆਜੁ ਹੀ ਆਜੁ ਸਮੋ ਜੁ ਬਿਤਯੋ ਨਹਿ ਕਾਜ ਸਰਯੋ ਕਛੁ ਲਾਜ ਨ ਆਈ ॥
ਸ੍ਰੀ ਭਗਵੰਤ ਭਜਯੋ ਨ ਅਰੇ ਜੜ ਐਸੇ ਹੀ ਐਸ ਸੁ ਬੈਸ ਗਵਾਈ ॥੨੧॥
Why do you worship stones ?, because the Lord-God is not within those stones; you may only worship Him, whose adoration destroys clusters of sins; With the remembrance on the Name of the Lord, the ties of all suffering are removed; ever mediate on that Lord because the hollow religious will not bear any fruit.20. The hollow religion became fruitless and O being ! you have lost crores of years by worshipping the stones; you will not get power with the worship of stones; the strength and glory will only decrease; In this way, the time was lost uselessly and nothing was achieved and you were not ashamed; O foolish intellect ! you have not remembered the Lord and have wasted your life in vain.21.
(33 Svaeeyey, Dasam Granth Sahib, Guru Gobind Singh)



ਬੇਦ ਕਤੇਬ ਪੜੇ ਬਹੁਤੇ ਦਿਨ ਭੇਦ ਕਛੂ ਤਿਨ ਕੋ ਨਹਿ ਪਾਯੋ ॥

ਪੂਜਤ ਠੌਰ ਅਨੇਕ ਫਿਰਯੋ ਪਰ ਏਕ ਕਬੈ ਹਿਯ ਮੈ ਨ ਬਸਾਯੋ ॥ 
ਪਾਹਨ ਕੋ ਅਸਥਾਲਯ ਕੋ ਸਿਰ ਨਯਾਇ ਫਿਰਯੋ ਕਛੁ ਹਾਥ ਨ ਆਯੋ ॥ 
ਰੇ ਮਨ ਮੂੜ ਅਗੂੜ ਪ੍ਰਭੂ ਤਜਿ ਆਪਨ ਹੂੜ ਕਹਾ ਉਰਝਾਯੋ ॥੨੬॥
You have studied Vedas and Katebs for a very long time, but still you could not comprehend His Mystery; you had been wandering at many places worshipping Him, but you never adopted that One Lord; You had been wandering with bowed head in the temples of stones, hut you realized nothing; O foolish mind ! you were only entangled in your bad intellect abandoning that Effulgent Lord.26.
(33 Svaeeyey, Dasam Granth Sahib, Guru Gobind Singh)




ਤਾਕੌ ਕਰਿ ਪਾਹਨ ਅਨੁਮਾਨਤ ॥ ਮਹਾਂ ਮੂੜ੍ਹ ਕਛੁ ਭੇਦ ਨ ਜਾਨਤ ॥ 

ਮਹਾਂਦੇਵ ਕੌ ਕਹਤ ਸਦਾ ਸ਼ਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥
The fool considers Him a stone, but the great fool does not know any secret; He calls Shiva "The Eternal Lord, "but he does not know the secret of the Formless Lord.392.
(Charitropakhyan, Dasam Granth Sahib, Guru Gobind Singh)




ਸਵੈਯਾ ॥
ਤਾਹਿ ਪਛਾਨਤ ਹੈ ਨ ਮਹਾ ਜੜ ਜਾ ਕੋ ਪ੍ਰਤਾਪ ਤਿਹੂੰ ਪੁਰ ਮਾਹੀ ॥ 

ਪੂਜਤ ਹੈ ਪ੍ਰਭੁ ਕੈ ਤਿਸ ਕੌ ਜਿਨ ਕੇ ਪਰਸੇ ਪਰਲੋਕ ਪਰਾਹੀ ॥ 
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਡਰਾਹੀ ॥ 
ਪਾਇ ਪਰੋ ਪਰਮੇਸ੍ਵਰ ਕੇ ਪਸੁ ਪਾਹਨ ਮੈ ਪਰਮੇਸ੍ਵਰ ਨਾਹੀ ॥੧੨॥
 (Charitropakhyan, Dasam Granth Sahib, Guru Gobind Singh)

No comments:

Post a Comment